Donation

PayPalDonateNow1

ਅਜੋਕੇ ਸਮੇ ਵਿੱਚ ਮੀਡੀਆ ਕੌਮੀ ਘਰ ਦੇ ਥੰਮ ਦੀ ਨਿਆਈਂ ਹੈ।ਜੇਕਰ ਥੰਮ ਕਮਜੋਰ ਹੋਣ ਜਾਣ ਤਾਂ ਘਰਾਂ ਦੀ ਮਿਆਦ ਸੁਭਾਵਿਕ ਤੌਰ ਤੇ ਹੀ ਡਾਵਾਂਡੋਲ ਹੋ ਜਾਂਦੀ ਹੈ।ਸਮੇਂ ਦੀ ਇਸੇ ਨਬਜ਼ ਨੂੰ ਪਹਿਚਾਣਦੇ ਹੋਏ ਸਿੰਘਨਾਦ ਰੇਡਿਉ ਨੂੰ ਖੋਲਣ ਦਾ ਮਕਸਦ ਖਾਲਸਾਈ ਅਵਾਜ ਨੂੰ ਦੁਨੀਆ ਦੇ ਕੌਨੇ-ਕੌਨੇ ਵਿੱਚ ਪਹੁੰਚਾਉਣਾ ਹੈ। ਸੀਮਤ ਸਾਧਨਾ ਕਰਕੇ ਅਜੇ ਇਸ ਰੇਡਿਉ ਨੂੰ ਅਸੀਂ ਇੰਟਰਨੈਟ (Internet), ਐਨਡਰਾਇਡ ਮਾਧਿਅਮ (Android device) ਅਤੇ ਐਪਲ ਮਾਧਿਅਮ (Apple Device) ਦੇ ਰਾਹੀਂ ਹੀ ਸ਼ੁਰੂ ਕਰ ਰਹੇਂ ਹਾਂ। ਪਰ ਇਹ ਸਫਰ ਅਜੇ ਇੱਥੇ ਹੀ ਬੱਸ ਨਹੀ! ਛੇਤੀ ਹੀ ਆਉਣ ਵਾਲੇ ਕੁਝ ਸਮੇ ਵਿੱਚ ਪੰਥ ਦਰਦੀਆਂ ਦੇ ਸਹਿਯੋਗ ਨਾਲ ਅਸੀਂ ਰੇਡਿਉ ਸਿੰਘਨਾਦ ਨੂੰ ਸਕਾਈ (SKY) ਅਤੇ ਮੀਡੀਅਮ ਵੇਵ੍ਸ (Medium Waves) ਦੇ ਮਾਧਿਅਮ ਰਾਹੀਂ ਸ਼ੁਰੂ ਕਰਨ ਲਈ ਯਤਨਸ਼ੀਲ ਹਾਂ ਤਾਂ ਕਿ ਘਰ ਬੈਠਿਆ ਸਕਾਈ (SKY) ਟੈਲੀਵਿਜ਼ਨ ਰਾਹੀਂ ਅਤੇ ਕਾਰਾਂ-ਗੱਡੀਆਂ ਵਿੱਚ ਸਫਰ ਕਰਦਿਆਂ ਮੀਡੀਅਮ ਵੇਵ੍ਸ ਰਾਹੀਂ ਇਸ ਆਪਣੇ ਪੰਥਿਕ ਰੇਡਿਉ ਦਾ ਅਨੰਦੁ ਮਾਣ ਸਕਣ।

ਆਉ ਸਾਰੇ ਨਾਨਕ ਪੰਥੀ ਆਪਣਾ ਕੌਮੀ ਫਰਜ ਪਹਿਚਾਣਦੇ ਹੋਏ ਆਪਣੇ ਆਰਥਿਕ ਸਹਿਯੋਗ ਪਾਉਂਦੇ ਹੋਏ ਗੁਰਮਤ ਗਾਡੀ ਰਾਹ ਦੇ ਪਾਂਧੀ ਬਣੀਏ।

ਨੋਟ – ਕੌਮੀ ਚੇਤਨਤਾ ਦੇ ਪਰਵਾਨੇ ਆਪਣੇ ਵੱਲੋਂ ਭੇਜੀ ਹੋਈ ਕਿਸੇ ਤਰਾ ਦੀ ਭੀ ਆਰਥਿਕ ਸੇਵਾ ਨੂੰ ਫਰਜ਼ ਸਮਝਦੇ ਹੋਏ ਨਿਭਾਉਣ ਨਾ ਕਿ ਕਿਸੇ ਮਜ਼ਬੂਰੀ, ਸ਼ੋਭਾ ਜਾਂ ਕਿਸੇ ਅਖੌਤੀ ਦਾਨ ਬਿਰਤੀ ਦੇ ਪ੍ਰਭਾਵ ਹੇਠ ਹੋਵੇ।।